ਅੰਮ੍ਰਿਤਸਰ ( ਜਸਟਿਸ ਨਿਊਜ਼ )
ਗੁਰਦੁਆਰਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵੱਲੋਂ 70 ਵਾਂ ਸਮੂਹਿਕ ਵਿਆਹ ਮੇਲਾਵਾ ਕਰਵਾਇਆ ਗਿਆ। ਜੋਂ ਸਤਿਕਾਰਯੋਗ ਸਿੰਘ ਸਾਹਿਬ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂੰਹ ਪੰਜ ਪਿਆਰੇ ਸਾਹਿਬਾਨ ਅਤੇ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਦੀ ਸਰਪ੍ਰਸਤੀ ਹੇਠ ਸੰਪੰਨ ਹੋਇਆ। ਇਸ ਵਿਆਹ ਸਮਾਗਮ ਵਿੱਚ 29 ਜੋੜਿਆਂ ਦਾ ਵਿਆਹ ਕਰਵਾਇਆ ਗਿਆ।
ਇਸ ਮੌਕੇ ਡਾ. ਵਿਜੈ ਸਤਬੀਰ ਸਿੰਘ ਜੀ ਨੇ ਵਧਾਈ ਸੰਦੇਸ਼ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਨਵ-ਵਿਆਹੁਤਾ ਜੋੜਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਗੁਰਦੁਆਰਾ ਸੱਚਖੰਡ ਬੋਰਡ ਦੇ ਸਮੂੰਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ 70ਵੇਂ ਸਮੂਹਿਕ ਵਿਆਹ ਮੇਲਾਵੇ ਨੂੰ ਨੇਪਰੇ ਚਾੜ੍ਹਨ ਲਈ ਦਿਨ ਰਾਤ ਮਿਹਨਤ ਕੀਤੀ। ਪੰਜ ਪਿਆਰੇ ਸਾਹਿਬਾਂਨ ਵੱਲੋਂ ਸਤਿਕਾਰਯੋਗ ਸਿੰਘ ਸਾਹਿਬ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਨੇ ਸ਼ੁਭ ਕਾਮਨਾਵਾਂ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ 71ਵਾਂ ਸਮੂਹਿਕ ਵਿਆਹ ਮੇਲਾਵਾ 2 ਅਤੇ 3 ਮਈ 2026 ਨੂੰ ਹੋਵੇਗਾ। ਸਤਿਕਾਰਯੋਗ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਜੱਥੇਦਾਰ ਅਤੇ ਸਮੂੰਹ ਪੰਜ ਪਿਆਰੇ ਸਾਹਿਬਾਨ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਗੁਰਦੁਆਰਾ ਬੋਰਡ ਦੇ ਸਾਬਕਾ ਮੈਂਬਰ ਸਾਹਿਬਾਨ, ਸਮਾਜ ਸੇਵੀ, ਅਧਿਕਾਰੀ, ਕਰਮਚਾਰੀ ਅਤੇ ਸਮੂੰਹ ਸੰਗਤਾਂ ਆਦਿ ਤਕਰੀਬਨ 15 ਤੋਂ 20 ਹਜ਼ਾਰ ਗਿਣਤੀ ਵਿੱਚ ਹਾਜ਼ਰ ਸਨ।
ਇਸ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਲਈ ਗੁਰਦੁਆਰਾ ਬੋਰਡ ਦੇ ਸੁਪਰਡੈਂਟ ਸ੍ਰ. ਹਰਜੀਤ ਸਿੰਘ ਕੜੇਵਾਲੇ ਅਤੇ ਸਮੂੰਹ ਸਹਾਇਕ ਸੁਪਰਡੈਂਟ ਸ੍ਰ. ਰਵਿੰਦਰ ਸਿੰਘ ਕਪੂਰ, ਸ੍ਰ. ਬਲਵਿੰਦਰ ਸਿੰਘ ਫੌਜੀ, ਸ੍ਰ. ਜੈਮਲ ਸਿੰਘ ਢਿੱਲੋਂ, ਪ੍ਰਸ਼ਾਸਕ ਸਾਹਿਬ ਦੇ ਪੀ. ਏ. ਬਬੀਤਾ ਕੌਰ ਚਾਹੇਲ ਤੇ ਸਮੂੰਹ ਅਧਿਕਾਰੀਆਂ ਅਤੇ ਕਰਮਚਾਰੀਆ ਨੇ ਮਿਹਨਤ ਕੀਤੀ।
Leave a Reply